Posts

Showing posts from February, 2020

'ਸੋਨੇ' ਦੀ ਕਰੌਕਰੀ 'ਚ ਭੋਜਨ ਛਕਣਗੇ ਟਰੰਪ, 35 ਲੋਕਾਂ ਨੇ 3 ਹਫਤੇ 'ਚ ਕੀਤੀ ਤਿਆਰ

Image
'ਸੋਨੇ' ਦੀ ਕਰੌਕਰੀ 'ਚ ਭੋਜਨ ਛਕਣਗੇ ਟਰੰਪ, 35 ਲੋਕਾਂ ਨੇ 3 ਹਫਤੇ 'ਚ ਕੀਤੀ ਤਿਆਰ ਜੈਪੁਰ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਦਿਨਾਂ ਲਈ ਭਾਰਤ ਦੌਰੇ 'ਤੇ ਆਉਣਗੇ। ਉਨ੍ਹਾਂ ਦੇ ਸਵਾਗਤ ਲਈ ਦਿੱਲੀ ਤੇ ਅਹਿਮਦਾਬਾਦ ਵਿੱਚ ਤਿਆਰੀਆਂ ਜ਼ੋਰਾਂ 'ਤੇ ਹਨ। ਜੈਪੁਰ ਦੇ ਅਰੁਣ ਪਾਬੂਵਾਲ ਨੇ ਟਰੰਪ ਤੇ ਉਸ ਦੇ ਪਰਿਵਾਰ ਲਈ ਸੋਨੇ-ਚਾਂਦੀ ਨਾਲ ਪਲੇਟਿਡ ਕਰੌਕਰੀ ਤਿਆਰ ਕੀਤੀ ਹੈ। ਟਰੰਪ ਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਕਰੌਕਰੀ ਵਿੱਚ ਭੋਜਨ ਪਰੋਸਿਆ ਜਾਵੇਗਾ। ਪਾਬੂਵਾਲ ਮੁਤਾਬਕ, ਟਰੰਪ ਤੇ ਉਸ ਦਾ ਪਰਿਵਾਰ ਦਿੱਲੀ ਰੁਕਣ ਦੌਰਾਨ ਇਸ ਵਿਸ਼ੇਸ਼ ਕਰੌਕਰੀ ਵਿੱਚ ਨਾਸ਼ਤਾ, ਦੁਪਹਿਰ ਦਾ ਖਾਣਾ ਤੇ ਰਾਤ ਦਾ ਖਾਣਾ ਖਾਣਗੇ। ਇਸ ਵਿੱਚ ਚਾਹ ਦੇ ਕੱਪ ਤੋਂ ਲੈ ਕੇ ਡ੍ਰਾਈਫਰੂਟਸ ਰੱਖਣ ਵਾਲੀ ਕਟਲਰੀ ਤੱਕ ਸ਼ਾਮਲ ਹੈ। ਨੈਪਕਿਨ ਪੇਪਰ ਰੱਖਣ ਲਈ ਨੈਪਕਿਨ ਸੈੱਟ ਵੀ ਤਿਆਰ ਕੀਤਾ ਗਿਆ ਹੈ। ਇਨ੍ਹਾਂ 'ਤੇ ਟਰੰਪ ਦੇ ਪਰਿਵਾਰਕ ਮੈਂਬਰਾਂ ਦੇ ਨਾਮ ਲਿਖੇ ਹੋਏ ਹਨ। ਇਸ ਨੂੰ ‘ਟਰੰਪ ਕੁਲੈਕਸ਼ਨ’ ਨਾਮ ਦਿੱਤਾ ਗਿਆ ਹੈ। 35 ਲੋਕਾਂ ਦੀ ਟੀਮ ਨੇ ਇਸ ਨੂੰ ਲੱਗਪਗ 3 ਹਫਤਿਆਂ ਵਿੱਚ ਤਿਆਰ ਕੀਤਾ ਹੈ। ਵੱਖੋ-ਵੱਖਰੀਆਂ ਧਾਤਾਂ ਦੀ ਵਰਤੋਂ ਕਰਦਿਆਂ ਬਾਅਦ ਵਿੱਚ, ਉਨ੍ਹਾਂ ਨੂੰ ਸੋਨੇ-ਚਾਂਦੀ ਦੀ ਪਰਤ ਨਾਲ ਸਜਾਇਆ ਗਿਆ ਹੈ। ਇਸ ਤੋਂ ਪਹਿਲਾਂ ਪਾਬੂਵਾਲ ਰਾਸ਼ਟਰਪਤੀ ਬਰਾਕ ਓਬਾਮਾ ਸਮੇਤ ਕਈ ਵੀਵੀਆਈਪੀ ਮਹਿਮਾਨਾਂ ਲਈ ਟੇਬਲਵੇਅਰ ਤਿਆਰ ਕਰ ਚੁੱਕਾ ਹੈ
Image
ਮਜੀਠੀਆਂ ਦੀ ਵਧਣ ਜਾ ਰਹੀਆਂ ਮੁਸ਼ਕਿਲਾਂ ਪਿਆ ਵੱਡਾ ਪੰਗਾ ਸੁਲਤਾਨਵਿੰਡ ਖੇਤਰ ‘ਚ ਅਕਾਲੀ ਨੇਤਾ ਦੀ ਕੋਠੀ ‘ਚ ਚੱਲ ਰਹੀ ਹੈ ਰੋ ਇ ਨ ਰਿਫਾਈਨਰੀ ਦੀ ਲੈਬਾਰਟਰੀ ‘ਚੋਂ ਬਰਾਮਦ ਕੀਤੀ ਗਈ 194 ਕਿਲੋ ਹੈ ਰੋ ਇ ਨ ਦੇ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਐੱਸ. ਐੱਸ. ਬੋਰਡ ਦੇ ਸਾਬਕਾ ਮੈਂਬਰ ਅਨਵਰ ਮਸੀਹ ਨੂੰ ਸਪੈਸ਼ਲ ਟਾ ਸ ਕ ਫੋ ਰ ਸ ਨੇ ਦੋ ਦਿਨ ਦੇ ਰਿਮਾਂਡ ਤੋਂ ਬਾਅਦ ਤੋਂ ਬਾਅਦ ਅੱਜ ਜੇ ਲ ਭੇਜ ਦਿੱਤਾ। ਅਨਵਰ ਮਸੀਹ ਨੂੰ ਬੁੱਧਵਾਰ ਮਾਮਲੇ ‘ਚ ਚੱਲ ਰਹੀ ਜਾਂਚ ਲਈ ਐੱਸ. ਟੀ. ਐੱਫ. ਦਫ਼ਤਰ ਬੁਲਾਇਆ ਗਿਆ ਸੀ, ਜਿਥੇ ਉਹ ਪੁੱਛੇ ਜਾ ਰਹੇ ਸਵਾਲਾਂ ਦਾ ਕੋਈ ਠੋਸ ਜਵਾਬ ਨਹੀਂ ਦੇ ਸਕਿਆ, ਜਿਸ ‘ਤੇ ਉਸ ਨੂੰ ਗ੍ਰਿ ਫ ਤਾ ਰ ਕਰ ਲਿਆ ਗਿਆ ਸੀ। ਦੱਸਣਯੋਗ ਹੈ ਕਿ ਸਪੈਸ਼ਲ ਟਾ ਸਕ ਫੋ ਰ ਸ ਨੇ 1 ਫਰਵਰੀ ਦੀ ਵਿਚਕਾਰਲੀ ਰਾਤ ਸੁਲਤਾਨਵਿੰਡ ਖੇਤਰ ‘ਚ ਸਥਿਤ ਅਨਵਰ ਮਸੀਹ ਦੀ ਕੋਠੀ ‘ਚ ਚੱਲ ਰਹੀ ਹੈ ਰੋ ਇ ਨ ਰਿਫਾਈਨਰੀ ਦੀ ਲੈਬਾਰਟਰੀ ਨੂੰ ਬੇ ਨ ਕਾਬ ਕਰ ਕੇ ਉਥੋਂ 194 ਕਿਲੋ ਹੈ ਰੋ ਇ ਨ ਸਮੇਤ 4 ਸ ਮੱ ਗ ਲਰਾਂ ਨੂੰ ਗ੍ਰਿ ਫ ਤਾ ਰ ਕੀਤਾ ਸੀ, ਜਿਨ੍ਹਾਂ ‘ਚ ਇਕ ਅ ਫ ਗਾਨੀ ਨਾਗਰਿਕ ਵੀ ਸੀ। 1 ਫਰਵਰੀ ਦੀ ਸਵੇਰ ਐੱਸ. ਟੀ. ਐੱਫ. ਨੇ ਇਸ ਪੂਰੇ ਰੈ ਕੇ ਟ ਨੂੰ ਚਲਾਉਣ ਵਾਲੇ ਅੰਕੁਸ਼ ਕਪੂਰ ਨੂੰ ਉਸ ਦੇ ਸਾਥੀ ਹੈਪੀ ਨਾਲ 6 ਕਿਲੋ ਹੈ ਰੋ ਇ ਨ ਸਣੇ ਗ੍ਰਿ ਫ ਤਾ ਰ ਕੀਤਾ ਸੀ। ਐੱਸ. ਟੀ. ਐੱਫ. ਵਲੋਂ ਅਨਵਰ ਮਸੀਹ ਨੂੰ ਵਾਰ-ਵਾਰ ਨੋਟਿਸ ਭੇਜੇ ਜਾਣ ਤੋ
Image
ਡੀਜੀਪੀ ਗੁਪਤਾ ਦਾ ਵਿਵਾਦਤ ਬਿਆਨ, ਕਰਤਾਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ 'ਤੇ ਚੁੱਕੇ ਸਵਾਲ    ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦਾ ਕਹਿਣਾ ਹੈ ਕਿ ਕਰਤਾਰਪੁਰ ਲਾਂਘਾ ਸੁਰੱਖਿਆ ਦ੍ਰਿਸ਼ਟੀਕੋਣ ਤੋਂ ਸੁਰੱਖਿਆ ਬਲਾਂ ਲਈ ਵੱਡੀ ਚੁਣੌਤੀ ਸਾਬਤ ਹੋਏਗਾ।       ਚੰਡੀਗੜ੍ਹ :   ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦਾ ਕਹਿਣਾ ਹੈ ਕਿ ਕਰਤਾਰਪੁਰ ਲਾਂਘਾ ਸੁਰੱਖਿਆ ਦ੍ਰਿਸ਼ਟੀਕੋਣ ਤੋਂ ਸੁਰੱਖਿਆ ਬਲਾਂ ਲਈ ਵੱਡੀ ਚੁਣੌਤੀ ਸਾਬਤ ਹੋਏਗਾ। ਇੰਡੀਅਨ ਐਕਸਪ੍ਰੈਸ ਦੇ ਇੱਕ ਸਮਾਗਮ ਵਿੱਚ ਬੋਲਦਿਆਂ ਸ੍ਰੀ ਗੁਪਤਾ ਨੇ ਕਿਹਾ ਕਿ ਸਿੱਖ ਧਰਮ ਅਸਥਾਨ ਲਈ ਵੀਜ਼ਾ ਫਰੀ ਲਾਂਘਾ ਲੰਬੇ ਸਮੇਂ ਤੋਂ ਬੰਦ ਕੀਤੇ ਜਾਣ ਪਿੱਛੇ ਸੁਰੱਖਿਆ ਪ੍ਰਣਾਲੀ ਹੀ ਕਾਰਨ ਸੀ। ਗੁਪਤਾ ਦੇ ਅਨੁਸਾਰ , " ਜਿਹੜੇ ਲੋਕ ਉੱਥੇ ਜਾਂਦੇ ਹਨ ਉਨ੍ਹਾਂ ਨੂੰ ਕੱਟੜਪੰਥੀਤਾ ਵੱਲ ਧੱਕਿਆ ਜਾ ਸਕਦਾ ਹੈ ਜਾਂ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾ ਸਕਦੀ ਹੈ। "  ਪਾਕਿਸਤਾਨ ਲੰਮੇ ਸਮੇਂ ਤੋਂ ਸਿੱਖਾਂ ਦੀ ਹਮਦਰਦੀ ਹਾਸਲ ਕਰਨ ਅਤੇ ਉਨ੍ਹਾਂ ਨੂੰ ਕੱਟੜਵਾਦ ਵੱਲ ਧੱਕਣ ਦੀ ਰਣਨੀਤੀ ‘ਤੇ ਕੰਮ ਕਰ ਰਿਹਾ ਹੈ। ਪੰਜਾਬ ਦੇ ਡੀਜੀਪੀ  ਦਿਨਕਰ ਗੁਪਤਾ ਨੇ ਕਿਹਾ ,  " ਕਰਤਾਰਪੁਰ ਵਿੱਚ   ਇੱਕ ਸੰਭਾਵਨਾ ਹੈ ਕਿ ਸਵੇਰੇ ਉੱਥੇ ਜਾਣ ਵਾਲਾ ਵਿਅਕਤੀ ਸ਼ਾਮ ਨੂੰ ਸਿਖਲਾਈ ਦੇ ਕੇ ਅੱਤਵਾਦੀ ਬਣ ਕੇ ਵਾਪਸ ਆ ਸਕਦਾ ਹੈ।   ਤੁਸੀਂ ਉੱਥੇ  6  ਘੰਟੇ ਲਈ ਜਾਂਦੇ ਹੋ।  ਤੁਹਾਨੂੰ ਫਾਇਰਿੰਗ ਰੇਂਜ ਲੈ ਜਾਕੇ ਆਈਈਡੀ ਬ

ਆਖਰ ਮੋਦੀ ਨੇ ਕਿਉਂ ਕੀਤਾ 21ਵੀਂ ਸਦੀ ਦਾ ਸਭ ਤੋਂ ਵੱਡਾ ਪਾਗਲਪਨ!

Image
ਆਖਰ ਮੋਦੀ ਨੇ ਕਿਉਂ ਕੀਤਾ 21ਵੀਂ ਸਦੀ ਦਾ ਸਭ ਤੋਂ ਵੱਡਾ ਪਾਗਲਪਨ! ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਵੱਡੇ ਫੈਸਲਿਆਂ ਕਰਕੇ ਅਕਸਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਰਹਿੰਦੇ ਹਨ। ਇਹ ਵੀ ਸੱਚ ਹੈ ਕਿ ਉਹ ਆਪਣੀ ਅਲੋਚਨਾ ਦੀ ਬਹੁਤੀ ਪਰਵਾਹ ਵੀ ਨਹੀਂ ਕਰਦੇ ਤੇ ਥੋੜ੍ਹੇ ਸਮੇਂ ਬਾਅਦ ਹੋਰ ਫੈਸਲਾ ਲੈ ਕੇ ਸਭ ਨੂੰ ਹੈਰਾਨ ਕਰ ਦਿੰਦੇ ਹਨ। ਮੋਦੀ ਦਾ ਇੱਕ ਫੈਸਲਾ ਕਰ ਸੁਧਾਰਾਂ ਤਹਿਤ ਜੀਐਸਟੀ ਲਾਗੂ ਕਰਨਾ ਹੈ। ਕਾਂਗਰਸੀ ਲੀਡਰ ਇਸ ਨੂੰ ਗੱਭਰ ਸਿੰਘ ਟੈਕਸ ਦਾ ਨਾਂ ਦਿੰਦੇ ਹਨ ਪਰ ਬੀਜੇਪੀ ਲੀਡਰ ਤੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਇਸ ਨੂੰ 21ਵੀਂ ਸਦੀ ਦਾ ਸਭ ਤੋਂ ਵੱਡਾ ਪਾਗਲਪਨ ਕਰਾਰ ਦਿੱਤਾ ਹੈ। ਸੁਬਰਾਮਨੀਅਮ ਸਵਾਮੀ ਖੁਦ ਅਰਥਸ਼ਾਸ਼ਤਰੀ ਹਨ। ਇਸ ਲਈ ਉਨ੍ਹਾਂ ਦਾ ਬਿਆਨ ਵੱਡੇ ਅਰਥ ਰੱਖਦੇ ਹਨ। ਉਨ੍ਹਾਂ ਕਿਹਾ ਕਿ ਨਿਵੇਸ਼ਕਾਂ ਨੂੰ ਆਮਦਨ ਕਰ ਤੇ ਜੀਐਸਟੀ ਨਾਲ ਡਰਾਉਣਾ ਬੰਦ ਕੀਤਾ ਜਾਵੇ, ਇਹ ਜੀਐਸਟੀ ਬਹੁਤ ਵੱਡਾ ਪਾਗਲਪਨ ਹੈ। ਉਨ੍ਹਾਂ ਕਿਹਾ ਕਿ ਜੇ ਭਾਰਤ ਅਗਲੇ ਦਸ ਸਾਲ 10 ਫ਼ੀਸਦ ਦੀ ਵਿਕਾਸ ਦਰ ਫੜੇ ਤਾਂ ਚੀਨ ਤੋਂ ਅੱਗੇ ਲੰਘ ਜਾਵੇਗਾ ਤੇ ਨੰਬਰ ਇੱਕ ’ਤੇ ਬੈਠੇ ਅਮਰੀਕਾ ਲਈ ਚੁਣੌਤੀ ਪੇਸ਼ ਕਰੇਗਾ। ਸਵਾਮੀ ਨੇ ਕਿਹਾ ਕਿ ਮੁਸ਼ਕਲ ਇਹ ਹੈ ਕਿ ਲੋਕਾਂ ਕੋਲ ਖ਼ਰਚਣ ਲਈ ਪੈਸੇ ਹੀ ਨਹੀਂ ਹਨ, ਇਸ ਕਾਰਨ ਮੰਗ ਘਟੀ ਹੈ। ਆਰਥਿਕ ਚੱਕਾ ਵੀ ਜਾਮ ਹੋ ਕੇ ਚੱਲ ਰਿਹਾ ਹੈ। ਸਵਾਮੀ ਨੇ ਸਪੱਸ਼ਟ ਕਿਹਾ ਕਿ ਜੇ 10 ਫ਼ੀਸਦ ਦੀ ਦਰ ਹਾਸਲ ਕਰਨੀ ਹੈ ਤਾਂ ਜੀਡੀਪੀ ’ਚ

ਟਰੰਪ ਦੇ ਭਾਰਤ ਆਉਣ ਤੋਂ ਪਹਿਲਾਂ ਖਾਲਿਸਤਾਨੀ ਗਰੁੱਪ ਨੇ ਵ੍ਹਾਈਟ ਹਾਊਸ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ

Image
ਟਰੰਪ ਦੇ ਭਾਰਤ ਆਉਣ ਤੋਂ ਪਹਿਲਾਂ ਖਾਲਿਸਤਾਨੀ ਗਰੁੱਪ ਨੇ ਵ੍ਹਾਈਟ ਹਾਊਸ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਨੂੰ ਭਾਰਤ ਆ ਰਹੇ ਹਨ। ਉਨ੍ਹਾਂ ਦਾ ਦੌਰਾ ਕਈ ਮਾਈਨਿਆਂ ਤੋਂ ਕਾਫੀ ਸੁਰਖੀਆਂ 'ਚ ਹੈ। ਇਸ ਦੇ ਨਾਲ ਹੀ ਹੁਣ ਖ਼ਬਰ ਹੈ ਕਿ ਖਾਲਿਸਤਾਨ ਸਮਰਥਕ ਸਮੂਹ ਸਿੱਖ ਫਾਰ ਜਸਟਿਸ ਦੇ ਇੱਕ ਵਫਦ ਨੇ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ। ਜਦਕਿ ਟਰੰਪ ਦੇ ਦੌਰੇ ਨੂੰ ਵੇਖਦੇ ਹੋਏ ਭਾਰਤ ਸਰਕਾਰ ਨੇ ਇਸ 'ਤੇ ਅਜੇ ਤਕ ਕੋਈ ਆਫੀਸ਼ੀਅਲ ਟਿੱਪਣੀ ਨਹੀਂ ਕੀਤੀ ਪਰ ਏਬੇਪੀ ਨਿਊਜ਼ ਨੂੰ ਸਰਕਾਰ ਦੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਭਾਰਤ ਨੂੰ ਇਸ ਤੋਂ ਨਿਰਾਸ਼ਾ ਹੋਈ ਹੈ। ਦੱਸ ਦਈਏ ਕਿ ਸਿੱਖ ਫਾਰ ਜਸਟਿਸ ਇੱਕ ਖਾਲੀਸਤਾਨ ਸਮਰਥਕ ਗਰੁਪ ਹੈ ਜੋ ਅਮਰੀਕਾ 'ਚ ਭਾਰਤ ਵਿਰੋਧੀ ਪ੍ਰੋਗ੍ਰਾਮ ਕਰਦਾ ਹੈ। ਹਾਲ ਹੀ 'ਚ ਮੋਦੀ ਦੀ ਅਮਰੀਕਾ ਦੌਰੇ ਸਮੇਂ ਇਸ ਗਰੁਪ ਨੇ ਕਈ ਥਾਂ ਮੋਦੀ ਖਿਲਾਫ ਨਾਰੇਬਾਜ਼ੀ ਕੀਤੀ ਸੀ।
Image
ਭਵਿੱਖ 'ਚ ਕੈਨੇਡਾ ਬਣ ਜਾਏਗਾ ਪੰਜਾਬ, ਭਾਰਤ ਨਾਲੋਂ ਵੱਧ ਪੰਜਾਬੀ ਸੱਤ ਸਮੁੰਦਰੋਂ ਪਾਰ!  ਬੜੀ ਤੇਜ਼ੀ ਨਾਲ ਪੰਜਾਬੀ ਰੰਗ ਵਿੱਚ ਰੰਗਿਆ ਜਾ ਰਿਹਾ ਹੈ। ਹੁਣ ਕਿਹਾ ਜਾਂਦਾ ਹੈ ਕਿ ਕੈਨੇਡਾ ਵਿੱਚ ਮਿੰਨੀ ਪੰਜਾਬ ਹੈ ਪਰ ਭਵਿੱਖ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਭਾਰਤ ਵਿੱਚ ਮਿੰਨੀ ਪੰਜਾਬ ਹੈ। ਇਨ੍ਹਾਂ ਤੱਥਾਂ 'ਤੇ ਮੋਹਰ ਤਾਜ਼ਾ ਅੰਕੜਿਆਂ ਨਾਲ ਲੱਗਦੀ ਹੈ। ਚਰਚਾ ਹੈ ਕਿ ਕੈਨੇਡਾ ਜਾਣ ਦਾ ਰੁਝਾਨ 400 ਫ਼ੀਸਦੀ ਵਧਿਆ ਹੈ। ਅੱਧੇ ਤੋਂ ਵੱਧ ਪੰਜਾਬ ਕੈਨੇਡਾ ਦੇ ਸ਼ਹਿਰਾਂ ਵਿੱਚ ਜਾ ਕੇ ਵੱਸ ਗਿਆ ਹੈ। ਚੰਡੀਗੜ੍ਹ: ਕੈਨੇਡਾ ਬੜੀ ਤੇਜ਼ੀ ਨਾਲ ਪੰਜਾਬੀ ਰੰਗ ਵਿੱਚ ਰੰਗਿਆ ਜਾ ਰਿਹਾ ਹੈ। ਹੁਣ ਕਿਹਾ ਜਾਂਦਾ ਹੈ ਕਿ ਕੈਨੇਡਾ ਵਿੱਚ ਮਿੰਨੀ ਪੰਜਾਬ ਹੈ ਪਰ ਭਵਿੱਖ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਭਾਰਤ ਵਿੱਚ ਮਿੰਨੀ ਪੰਜਾਬ ਹੈ। ਇਨ੍ਹਾਂ ਤੱਥਾਂ 'ਤੇ ਮੋਹਰ ਤਾਜ਼ਾ ਅੰਕੜਿਆਂ ਨਾਲ ਲੱਗਦੀ ਹੈ। ਚਰਚਾ ਹੈ ਕਿ ਕੈਨੇਡਾ ਜਾਣ ਦਾ ਰੁਝਾਨ 400 ਫ਼ੀਸਦੀ ਵਧਿਆ ਹੈ। ਅੱਧੇ ਤੋਂ ਵੱਧ ਪੰਜਾਬ ਕੈਨੇਡਾ ਦੇ ਸ਼ਹਿਰਾਂ ਵਿੱਚ ਜਾ ਕੇ ਵੱਸ ਗਿਆ ਹੈ। ਦਰਅਸਲ ਪੇਂਡੂ ਤੇ ਉਦਯੋਗਕ ਵਿਕਾਸ ਖੋਜ ਕੇਂਦਰ (ਕਰਿਡ) ਵੱਲੋਂ ਜਲੰਧਰ ਵਿੱਚ ਸੁਰੱਖਿਅਤ ਤੇ ਕਾਨੂੰਨੀ ਪਰਵਾਸ ਸਬੰਧੀ ਕਰਵਾਈ ਗਈ ਗੋਲ ਮੇਜ਼ ਕਾਨਫਰੰਸ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ। ਇਸ ਕਾਨਫਰੰਸ ਵਿੱਚ ਫਰਜ਼ੀ ਟਰੈਵਲ ਏਜੰਟਾਂ ਵੱਲੋਂ ਕੀਤੀ ਜਾ ਰਹੀ ਲੁੱਟ ਤੋਂ ਬਚਣ ਲਈ ਸੁਰੱਖਿਅਤ ਤੇ ਕਾਨੂੰਨੀ ਪਰ
Image
ਸਿੱਧੂ ਮੁਸੇਵਾਲਾ ‘ਤੇ ਮੁੜ ਮੁਸੀਬਤ, ਜਾਣੋ ਹੁਣ ਕੀ ਪਿਆ ਪੁਆੜਾ….. ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਆਏ ਦਿਨ ਨਵੀਆਂ ਮੁਸ਼ਕਲਾਂ  ‘ ਚ ਫਸਦਾ ਰਹਿੰਦਾ ਹੈ। ਇਸ ਵਾਰ ਉਸ ਖਿਲਾਫ ਪੰਜਾਬ ਪੁਲਿਸ ਨੇ ਲੁੱਕ ਆਊਟ ਸਰਕੁਲਰ ਜਾਰੀ ਕੀਤਾ ਹੈ। ਇਸ ਤਹਿਤ ਉਹ ਦੇਸ਼ ਛੱਡ ਕੇ ਨਹੀਂ ਜਾ ਸਕਦਾ ਤੇ ਕੀਤੇ ਜਾਣ ਤੋਂ ਪਹਿਲਾਂ ਉਸ ਨੂੰ ਅਦਾਲਤ ਤੋਂ ਇਜਾਜ਼ਤ ਲੈਣੀ ਪਵੇਗੀ। ਖ਼ਬਰਾਂ ਹਨ ਕਿ ਇਸ ਨੋਟਿਸ  ‘ ਚ ਗਾਇਕ ਮਨਕੀਰਤ ਔਲਖ ਦਾ ਨਾਂ ਵੀ ਸ਼ਾਮਲ ਹੈ। ਜੇਕਰ ਅਜਿਹਾ ਹੋਇਆ ਹੈ ਤਾਂ ਗਾਇਕਾਂ ਦੇ ਵਿਦੇਸ਼ਾਂ  ‘ ਚ ਹੋਣ ਵਾਲੇ ਸ਼ੋਅਜ਼  ‘ ਤੇ ਇਸ ਦਾ ਸਿੱਧਾ ਅਸਰ ਪੈ ਸਕਦਾ ਹੈ। ਹਥਿਆਰਾਂ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਉਣ ਵਾਲੇ ਮਾਮਲੇ ਨੂੰ ਲੈ ਕੇ ਇਨ੍ਹਾਂ ਦੇ ਖਿਲਾਫ ਕੇਸ ਦਰਜ ਹੋਇਆ ਸੀ ,  ਜਿਸ ਤੋਂ ਬਾਅਦ ਇ ਨ੍ਹਾਂ  ਗਾਇਕਾਂ ਨੇ ਅਗਾਊਂ ਜ਼ਮਾਨਤ ਲੈ ਲਈ  ਸੀ। ਹੁਣ ਪੰਜਾਬ ਪੁਲਿਸ ਮਾਨਸਾ ਨੇ ਇਨ੍ਹਾਂ ਦੋਨਾਂ ਕਲਾਕਾਰਾਂ ਦਾ ਲੁਕਆਊਟ  ਸਰਕੂਲਰ  ਜਾਰੀ ਕਰ ਦਿੱਤਾ ਹੈ ।  ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਹੁਕਮਾਂ ਤੋਂ ਬਾਅਦ ਮਾਨਸਾ  ਪੁਲਿਸ  ਨੇ ਇਹ ਕਾਰਵਾਈ ਕੀਤੀ ਹੈ ।
Image
ਦੇਸ਼ ਦੀ ਵਿਗੜ ਰਹੀ ਅਰਥ ਵਿਵਸਥਾ ਨੂੰ ਲੈ ਕੇ ਡਾ. ਮਨਮੋਹਨ ਸਿੰਘ ਨੇ ਮੋਦੀ ਸਰਕਾਰ ਨੂੰ ਘੇਰਿਆ…. ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਕਸਰ ਦੇਸ਼ ਦੀ ਵਿਗੜ ਰਹੀ ਅਰਥ ਵਿਵਸਥਾ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰਦੇ ਹਨ। ਇਸ ਵਾਰ ਉਨ੍ਹਾਂ ਫਿਰ ਇਸ ਮੁੱਦੇ ‘ਤੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਸਵੀਕਾਰ ਨਹੀਂ ਕਰਦੀ ਕਿ ਅਰਥਵਿਵਸਥਾ ‘ਚ ਮੰਦੀ ਦਾ ਦੌਰ ਹੈ। ਖਤਰਨਾਕ ਤਾਂ ਇਹ ਹੈ ਕਿ ਜਦ ਉਨ੍ਹਾਂ ਨੂੰ ਸਮੱਸਿਆ ਦਾ ਪਤਾ ਹੀ ਨਹੀਂ ਤਾਂ ਉਹ ਇਸ ਨੂੰ ਠੀਕ ਕਰਨ ਲਈ ਉਪਾਅ ਵੀ ਨਹੀਂ ਖੋਜ ਰਹੇ। ਮਨਮੋਹਨ ਸਿੰਘ ਨੇ ਇਹ ਗੱਲ ਯੋਜਨਾ ਕਮਿਸ਼ਨ ਦੇ ਸਾਬਕਾ ਉਪ ਪ੍ਰਧਾਨ ਮੌਂਟੇਕ ਸਿੰਘ ਆਲੂਵਾਲੀਆਂ ਦੀ ਕਿਤਾਬ ‘ਬੈਕਸਟੇਜ: ਦ ਸਟੋਰੀ ਬਿਹਾਇੰਡ ਇੰਡੀਆ ਹਾਈ ਗ੍ਰੋਥ ਈਅਰਸ’ ਦੇ ਲਾਂਚ ਮੌਕੇ ਕਹੀ। ਡਾ. ਮਨਮੋਹਨ ਸਿੰਘ ਮੁਤਾਬਕ ਮੌਂਟੇਕ ਸਿੰਘ ਨੇ ਆਪਣੀ ਕਿਤਾਬ ‘ਚ ਯੂਪੀਏ ਸਰਕਾਰ ਦੇ ਚੰਗੇ ਤੇ ਖਰਾਬ ਕੰਮਾਂ ਬਾਰੇ ਲਿਖਿਆ ਹੈ। ਡਾ. ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ‘ਤੇ ਹਮੇਸ਼ਾ ਚਰਚਾ ਹੁੰਦੀ ਰਹੇਗੀ ਪਰ ਮੌਜੂਦਾ ਸਰਕਾਰ ਤਾਂ ਮੰਦੀ ਦੇ ਦੌਰ ਨੂੰ ਮੰਨ ਹੀ ਨਹੀਂ ਰਹੀ। ਇਹ ਦੇਸ਼ ਲਈ ਚੰਗਾ ਨਹੀਂ ਹੈ। ਮੌਂਟੇਕ 2024-25 ਤੱਕ 5 ਟ੍ਰਿਲੀਅਨ ਡਾਲਰ ਹਾਸਲ ਕਰਨ ਦੇ ਸਰਕਾਰ ਦੇ ਦਾਅਵੇ ਨੂੰ ਸਕਾਰਾਤਮਕ ਸੋਚ ਦੱਸਦੇ ਹਨ। ਹਾਲਾਂਕਿ ਇਹ ਗੱਲ ਸਮਝ ਨਹੀਂ ਆਉਂਦੀ ਕਿ ਤਿੰਨ ਸਾਲ ‘ਚ ਕਿਸਾਨਾਂ ਦੀ ਆਮਦਨ
Image
ਭਾਜਪਾ 'ਤੇ 'ਨਿਰਭਰਤਾ' ਘਟਾਉਣ ਦੇ ਰੌਂਅ 'ਚ ਸੁਖਬੀਰ ਬਾਦਲ: ਬਸਪਾ ਨਾਲ 'ਸਿਆਸੀ ਗਲਵਕੜੀ' ਦੇ ਚਰਚੇ! ਚੰਡੀਗੜ੍ਹ : ਭਾਜਪਾ ਵਲੋਂ ਵਾਰ ਵਾਰ ਦਿਤੇ ਗਏ ਸਿਆਸੀ ਝਟਕਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਵੀ ਹੋਸ਼ ਟਿਕਾਣੇ ਲਿਆ ਦਿਤੀ ਹੈ। ਦਿੱਲੀ ਵਿਚ ਲੱਗੇ ਵੱਡੇ ਸਿਆਸੀ ਝਟਕੇ ਤੋਂ ਬਾਅਦ ਭਾਵੇਂ ਹੀ ਭਾਜਪਾ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਪਰੋਸਣ ਦੇ ਰਾਹ ਪਈ ਹੋਈ ਹੈ, ਪਰ ਅਕਾਲੀ ਦਲ ਹੁਣ ਪੂਰੀ ਤਰ੍ਹਾਂ ਭਾਜਪਾ 'ਤੇ ਨਿਰਭਰ ਹੋਣ ਦੇ ਮੂੜ ਵਿਚ ਨਹੀਂ ਹੈ।  ਸਿਆਸੀ ਗਲਿਆਰਿਆਂ 'ਤੇ ਤਿਰਛੀ ਨਜ਼ਰ ਰੱਖਣ ਵਾਲਿਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੇ ਅੰਦਰਖਾਤੇ ਬਸਪਾ ਨਾਲ ਹੱਥ ਮਿਲਾਉਣ ਦੀ ਕਵਾਇਦ ਸ਼ੁਰੂ ਕਰ ਦਿਤੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਟੇਕ ਹੁਣ ਪੰਜਾਬ ਅੰਦਰਲੇ ਵੱਡੇ ਦਲਿਤ ਵੋਟ ਬੈਂਕ 'ਤੇ ਹੈ। ਭਾਜਪਾ ਜ਼ਰੀਏ ਉਸ ਨੂੰ ਹਿੰਦੂ ਵੋਟਾਂ ਦਾ ਹੋਣ ਵਾਲਾ ਫ਼ਾਇਦਾ ਹੁਣ ਬਸਪਾ ਨਾਲ ਗਾਟੀ ਪੈ ਜਾਣ ਦੀ ਸੂਰਤ 'ਚ ਦਲਿਤ ਵੋਟਾਂ ਤੋਂ ਪੂਰਾ ਹੁੰਦਾ ਦਿਸ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਲਈ ਇਹ ਕੋਈ ਨਵਾਂ ਰਸਤਾ ਵੀ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਕ ਵਾਰ ਸਾਲ 1996 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਬਸਪਾ ਨਾਲ ਰਲ ਕੇ ਚੋਣ ਮੈਦਾਨ ਅੰਦਰ ਕੁੱਦ ਚੁੱਕਾ ਹੈ। ਉਸ ਸਮੇਂ ਅਕਾਲੀ-ਬਸਪਾ ਗਠਜੋੜ ਨੇ 11 ਸੀਟਾਂ 'ਤੇ ਹੂਝਾਫੇਰੂ ਜਿੱਤ ਦਰਜ ਕੀਤੀ ਸੀ, ਜਿਸ ਵਿਚੋਂ 8 ਐਮਪੀ ਸ਼੍ਰੋਮਣੀ ਅਕਾਲੀ ਦਲ ਦੇ ਸਨ। ਉਸ
Image
ਗੈਸ ਸਿਲੰਡਰ ਲੈਣ ਵਾਲਿਆਂ ਨੂੰ ਵੱਡਾ ਝੱਟਕਾ ਹੋ ਗਿਆ ਏਹ ਐਲਾਨ ਕੁਝ ਸਮਾਂ ਪਹਿਲਾਂ ਹੀ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿਚ ਰਾਤੋ ਰਾਤ ਵਾਧੇ ਤੋਂ ਬਾਅਦ ਹੁਣ ਤੁਹਾਡੀ ਜੇਬ ਅਤੇ ਰਸੋਈ ਬਜਟ ਦਾ ਬੋਝ ਵੱਧ ਸਕਦਾ ਹੈ। ਖ਼ਬਰ ਇਹ ਹੈ ਕਿ ਹੁਣ ਉਪਭੋਗਤਾ ਵਾਲੇ ਗੈਸ ਸਿਲੰਡਰ ‘ਤੇ ਪਹਿਲਾਂ ਨਾਲੋਂ ਜ਼ਿਆਦਾ ਕੀਮਤ ਚੁਕਾਉਣੀ ਪੈ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਸਰਕਾਰ ਸਬਸਿਟੀ ਦੇ ਬੋਝ ਨੂੰ ਘੱਟ ਕਰਨ ਲਈ ਪੈਟਰੋਲੀਅਮ ਕੰਪਨੀਆਂ ਨੂੰ ਹਰ ਮਹੀਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ ਇਜ਼ਾਫਾ ਕਰਨ ਦੀ ਇਜਾਜ਼ਤ ਦੇਣ ‘ਤੇ ਵਿਚਾਰ ਕਰ ਰਹੀ ਹੈ।ਹਾਲਾਂਕਿ ਅਜੇ ਵਧਾਈ ਜਾ ਣ ਹਾਲਾਂਕਿ ਵਾਲੀ ਰਕਮ ਤੈਅ ਨਹੀਂ ਕੀਤੀ ਗਈ ਪਰ ਇਹ ਫੈਸਲਾ ਹੁੰਦਾ ਹੈ ਤਾਂ ਹਰ ਮਹੀਨੇ 4 ਤੋਂ 5 ਰੁਪਏ ਪ੍ਰਤੀ ਸਿਲੰਡਰ ਦੀ ਕੀਮਤ ਵਿਚ ਵਾਧਾ ਹੋ ਸਕਦਾ ਹੈ। ਫਿਲਹਾਲ ਇਸ ਜਾਣਕਾਰੀ ਨੂੰ ਲੈ ਕੇ ਕੋਈ ਅਧਿਕਾਰਿਤ ਬਿਆਨ ਨਹੀਂ ਆਇਆ ਪਰ ਫਰਵਰੀ ਵਿਚ ਹੀ ਬਿਨਾ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਵਿਚ 145 ਰੁਪਏ ਦੇ ਵਾਧੇ ਤੋਂ ਬਾਅਦ ਇਸ ਦੀ ਅਸ਼ੰਕਾ ਵਧਦੀ ਨਜ਼ਰ ਆ ਰਹੀ ਹੈ। ਫਿਲਹਾਲ ਇਸ ਨੂੰ ਲੈ ਕੇ ਸਰਕਾਰ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਮੀਡੀਆ ਨੂੰ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਤੋਂ ਮਿਲੀਆਂ ਖ਼ਬਰਾਂ ਮੁਤਾਬਕ ਘਰੇਲੂ ਗੈਸ ਦੀਆਂ ਕੀਮਤਾਂ ਦੀ ਸਮੀਖਿਆ ਇਸ ਸਾਲ ਜ਼ਿਆਦਾ ਜ਼ਰੂਰੀ ਹੋ ਗਈ ਹੈ ਕਿਉਂਕਿ ਹਰ ਸਿਲੰਡਰ ‘ਤੇ ਮਿਲਣ ਵਾਲੀ ਸਬਸਿਡੀ ਦੁੱਗਣੇ ਪੱਧਰ ‘ਤੇ ਪਹੁੰਚ ਗਈ ਹੈ।
Image
ਡਰੱਗ ਫੈਕਟਰੀ ਕੇਸ 'ਚ ਮਜੀਠੀਆ ਦੀ ਹੋਏਗੀ ਜਾਂਚ, ਵਿਧਾਨ ਸਭਾ 'ਚ ਗੂੰਜਿਆ ਮਾਮਲਾ ਚੰਡੀਗੜ੍ਹ: ਅੱਜ ਵਿਧਾਨ ਸਭਾ ਸੈਸ਼ਨ ਦੇ ਸਿਫ਼ਰ ਕਾਲ ਦੌਰਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅੰਮ੍ਰਿਤਸਰ ਦੇ ਬਹੁ ਚਰਚਿਤ ਡਰੱਗ ਫੈਕਟਰੀ ਕੇਸ ਨਾਲ ਸਬੰਧਤ ਸਵਾਲ ਚੁੱਕੇ। ਉਨ੍ਹਾਂ ਇਸ ਮਾਮਲੇ 'ਚ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਭੂਮਿਕਾ ਦੀ ਜਾਂਚ ਬਾਰੇ ਵੀ ਮੰਗ ਕੀਤੀ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਆਗੂ ਅਨਵਰ ਮਸੀਹ ਤੇ ਇੱਕ ਕੌਂਸਲਰ ਨਾਲ ਜੁੜੇ ਇਸ ਵੱਡੇ ਨਸ਼ਾ ਤਸਕਰ ਮਾਮਲੇ ਦੀਆਂ ਤਾਰਾਂ ਵੱਡੇ ਸਿਆਸੀ ਲੋਕਾਂ ਨਾਲ ਜੁੜੀਆਂ ਹੋਈਆਂ ਹਨ। ਕੀ ਮੁੱਖ ਮੰਤਰੀ ਸਦਨ ਨੂੰ ਭਰੋਸਾ ਦੇਣਗੇ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਬਿਕਰਮ ਸਿੰਘ ਮਜੀਠੀਆ ਦੀ ਭੂਮਿਕਾ ਦੀ ਵੀ ਜਾਂਚ ਪੰਜਾਬ ਸਰਕਾਰ ਕਰਵਾਏਗੀ? ਜਿਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਨਿਸ਼ਚਿਤ ਤੌਰ 'ਤੇ ਇਸ ਡਰੱਗ ਕੇਸ ਦੀ ਬਰੀਕੀ ਨਾਲ ਜਾਂਚ ਕਰਾਉਣਗੇ। ਇਸ ਮੌਕੇ ‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਾਂਗਰਸੀ ਵਿਧਾਇਕ ਸੁਨੀਲ ਦੱਤੀ ਵੱਲੋਂ ਪੀਆਰਟੀਐਸ ਬੱਸ ਸੇਵਾ ਦੇ ਠੱਪ ਪਏ ਹੋਣ ਸਬੰਧੀ ਉਠਾਏ ਸਵਾਲ ਦੌਰਾਨ ਸਪਲੀਮੈਂਟਰੀ ਸਵਾਲ ਕਰਦਿਆਂ ਬਾਦਲ ਪਰਿਵਾਰ ਨਾਲ ਸੰਬੰਧਿਤ ਔਰਬਿਟ ਬੱਸ ਕੰਪਨੀ ‘ਤੇ ਚੁਟਕੀ ਲਈ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਰਕਾਰ ਦੇ ਸਾਰੇ ਅਦਾਰੇ ਆਰਥਿਕ ਤੌਰ ‘ਤੇ ਬੁਰੇ ਹਾਲ ਹਨ। ਸਰਕਾਰੀ ਰੋਡਵੇਜ਼ ਵੀ
Image
ਮਾਨ ਨੇ ਕਰਤਾ ਅੱਜ ਵੱਡਾ ਐਲਾਨ ਹੁਣ ਸਿੱਧੂ ਵੀ ਆਏਗਾ ਆਮ ਆਦਮੀ ਪਾਰਟੀ ਵਿਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ‘ਆਪ’ ਕੋਰ ਕਮੇਟੀ ਦੇ ਚੇਅਰਮੈਨ ਵਿਧਾਇਕ ਬੁੱਧ ਰਾਮ ਅਤੇ ਵਿਧਾਇਕ ਬਲਜਿੰਦਰ ਕੌਰ ਵਲੋਂ ਅੱਜ ਚੰਡੀਗੜ੍ਹ ‘ਚ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਦੀ ਜਿਵੇਂ ਦਿੱਲੀ ‘ਚ ਜਿੱਤ ਹੋਈ ਹੈ, ਉਸ ਨਾਲ ਦੇਸ਼ ‘ਚ ਖ਼ੁਸ਼ੀ ਦਾ ਮਾਹੌਲ ਹੈ, ਕਿਉਂਕਿ ਵਿਕਾਸ ਦੀ ਰਾਜਨੀਤੀ ਜਿੱਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਪਾਰਟੀ ਦੀ ਸਰਕਾਰ ਨੇ ਜਨਤਾ ਦੇ ਪੱਖ ‘ਚ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਇਹ ਨੰਬਰ ਪੰਜਾਬ ‘ਚ ਜਾਰੀ ਕੀਤਾ ਹੈ, ਜਿਸ ‘ਤੇ 24 ਘੰਟਿਆਂ ‘ਚ 11 ਲੱਖ ਮਿਸ ਕਾਲਾਂ ਆਈਆਂ ਹਨ। ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ ਚੱਲਣ ਦੀ ਗੱਲ ‘ਤੇ ਮਾਨ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਇਮਾਨਦਾਰ ਨੇਤਾ ਹਨ ਅਤੇ ਮੈਂ ਕ੍ਰਿਕਟ ਦੇ ਵੇਲੇ ਤੋਂ ਹੀ ਉਨ੍ਹਾਂ ਦਾ ਪ੍ਰਸ਼ੰਸਕ ਹਾਂ ਪਰ ਅਧਿਕਾਰਕ ਤੌਰ ‘ਤੇ ਉਨ੍ਹਾਂ ਨਾਲ ਗੱਲਬਾਤ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਤਾਂ ਚਾਹੁੰਦੇ ਹਾਂ ਕਿ ਸਿੱਧੂ ਪਾਰਟੀ ਨਾਲ ਜੁੜਨ, ਕਿਉਂਕਿ ਜਿਹੜਾ ਵੀ ਪੰਜਾਬ ਨੂੰ ਪਿਆਰ ਕਰਦਾ ਹੈ, ਉਹ ‘ਆਪ’ ਪਾਰਟੀ ‘ਚ ਆਵੇ। ਉਨ੍ਹਾਂ ਕਿਹਾ ਕਿ ਸਿੱਧੂ ਹੀ ਨਹੀਂ, ਪ੍ਰਗਟ ਸਿੰਘ ਵੀ ਚੰਗੇ ਇਨਸਾਨ ਹਨ ਅਤੇ ਉਹ ਵੀ ਪਾਰਟੀ ‘ਚ ਆ ਸਕਦੇ
Image
ਕੈਪਟਨ ਦੇ ਸਲਾਹਕਾਰਾਂ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰਾਂ ਨੇ ਨਿਯੁਕਤੀ ਦੇ ਪੰਜ ਮਹੀਨਿਆਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸਣਯੋਗ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਪਹਿਲਾਂ ਹੀ ਅਹੁਦਾ ਛੱਡ ਚੁੱਕੇ ਹਨ। ਉਕਤ ਸਲਾਹਕਾਰਾਂ ਦੀ ਨਿਯੁਕਤੀ ਪਿਛਲੇ ਸਾਲ ਸਤੰਬਰ 'ਚ ਹੋਈ ਸੀ। ਕੈਪਟਨ ਸਰਕਾਰ ਨੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਅਮਰਿੰਦਰ ਸਿੰਘ ਰਾਜਾ ਵੜਿੰਗ, ਇੰਦਰਬੀਰ ਸਿੰਘ ਬੁਲਾਰੀਆ, ਸੰਗਤ ਸਿੰਘ ਗਿਲਜੀਆਂ ਨੂੰ ਮੁੱਖ ਮੰਤਰੀ ਦਾ ਸਲਾਹਕਾਰ ਲਾਇਆ ਸੀ, ਜਦਕਿ ਤਰਸੇਮ ਸਿੰਘ ਡੀ.ਸੀ ਅਤੇ ਕੁਲਜੀਤ ਸਿੰਘ ਨਾਗਰਾ ਨੂੰ ਸਲਾਹਕਾਰ ਯੋਜਨਾ ਲਾਇਆ ਸੀ। ਉਕਤ ਸਾਰੇ ਸਲਾਹਕਾਰਾਂ ਨੂੰ ਕੈਬਨਿਟ ਮੰਤਰੀ ਦਾ ਰੈਂਕ ਵੀ ਦਿੱਤਾ ਗਿਆ। ਰਾਜਪਾਲ ਵੀਪੀ ਸਿੰਘ ਬਦਨੌਰ ਨੇ ਦਫਤਰ ਆਫ਼ ਪ੍ਰੋਫਿਟ ਬਿੱਲ-2019 'ਤੇ ਇਤਰਾਜ਼ ਨਾਲ ਫਾਈਲ ਐਡਵੋਕੈਟ ਜਨਰਲ ਦਫਤਰ ਨੂੰ ਵਾਪਸ ਕੀਤੀ ਹੈ। ਇਸ ਤੋਂ ਬਾਅਦ ਹੀ ਪੰਜਾਂ ਵਿਧਾਇਕਾਂ ਨੇ ਸੀਐਮ ਦੇ ਸਲਾਹਕਾਰ ਅਹੁਦੇ ਦਾ ਅਸਤੀਫਾ ਦੇ ਦਿੱਤਾ। ਹਾਲਾਂਕਿ ਮੁੱਖ ਮੰਤਰੀ ਵਲੋਂ ਸਲਾਹਕਾਰਾਂ ਦਾ ਅਸਤੀਫਾ ਅਜੇ ਤੱਕ ਸਵੀਕਾਰ ਨਹੀਂ ਕੀਤਾ ਗਿਆ।
Image
ਸੁੱਖਪਾਲ ਖਹਿਰਾ ਨੇ ਆਪ ਵਿਚ ਵਾਪਸੀ ਤੇ ਹੁਣੇ ਦਿੱਤਾ ਵੱਡਾ ਬਿਆਨ ਖਹਿਰਾ ਸਮਰਥਕ ਹੈਰਾਨ ਆਮ ਆਦਮੀ ਪਾਰਟੀ ‘ਚ ਵਾਪਸੀ ਕਰਨ ਦੇ ਲੱਗ ਰਹੇ ਕਿਆਸਾਂ ਬਾਰੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੀਡੀਆ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ‘ਆਪ’ ‘ਚ ਜਾਣ ਦੀ ਅਜਿਹੀ ਕੋਈ ਗੱਲ ਨਹੀਂ ਹੈ, ਨਾ ਹੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਕੋਈ ਗੱਲ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਨਾ ਹੀ ਸਾਡੇ ਵੱਲੋਂ ਕੋਈ ਪਹਿਲਕਦਮੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮੀਡੀਆ ਦੇ ਕਿਆਫੇ ਸਨ, ਕਿਉਂਕਿ ਮੈਂ ਆਮ ਆਦਮੀ ਪਾਰਟੀ ਦੀ ਜਿੱਤ ਦਾ ਸਵਾਗਤ ਕੀਤਾ ਸੀ ਅਤੇ ਸਵਾਗਤ ਕਿਸੇ ਪਾਰਟੀ ਦਾ ਕਰਨਾ ਬਣਦਾ ਹੈ ਭਾਂਵੇ ਉਹ ਤੁਹਾਡੇ ਵਿ ਰੋ ਧੀ ਹੋਣ। ਉਨ੍ਹਾਂ ਕਿਹਾ ਕਿ ਜਦੋਂ ਕਿਤੇ ਸਮਾਂ ਆਵੇਗਾ, ਉਸ ਵੇਲੇ ਪੰਜਾਬ ਦੇ ਹਿੱਤ ਦੀ ਗੱਲ ਨੂੰ ਰੱਖ ਕੇ ਕੋਈ ਫੈਸਲਾ ਲਿਆ ਜਾਵੇਗਾ। ਸਿੱਧੂ ਨੂੰ ਕਾਂਗਰਸ ‘ਚੋਂ ਨਿਕਲ ਕੇ ਕਰਨਾ ਚਾਹੀਦਾ ਹੈ ਬਦਲ ਦਾ ਉਪਰਾਲਾ ਨਵਜੋਤ ਸਿੰਘ ਸਿੱਧੂ ਬਾਰੇ ਬੋਲਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਿੱਧੂ ਦਾ ਪੰਜਾਬ ਦੇ ਪ੍ਰਤੀ ਇਕ ਚੰਗੇ ਲੀਡਰ ਦਾ ਅਕਸ ਹੈ ਅਤੇ ਉਨ੍ਹਾਂ ਨੂੰ ਕਾਂਗਰਸ ‘ਚੋਂ ਬਾਹਰ ਨਿਕਲ ਕੇ ਇਕ ਬਦਲ ਦਾ ਉਪਰਾਲਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਕਲਚਰ ਕਿਸੇ ਹੋਰ ਨੈਸ਼ਨਲ ਪਾਰਟੀ ਤੋਂ ਵਖਰਾ ਨਹੀਂ ਹੈ। ਉਥੇ ਹੀ ਲੌਂਗੋਵਾਲ ਸਕੂਲ ਵੈਨ ਹਾਦਸੇ ‘ਤੇ ਬੋਲਦੇ ਹੋ
Image
ਪੰਜਾਬ ਦੀ ਸਿਆਸਤ ਚ ਵੱਡਾ ਭੂਚਾਲ ਸਿੱਧੂ ਨੂੰ ਐਲਾਨਿਆ ਕੇਜਰੀਵਾਲ ਨੇ ਪੰਜਾਬ ਦਾ ਮੁੱਖ ਮੰਤਰੀ ਉਮੀਦਵਾਰ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਤੋੰ ਗਰਮਾ ਗਈ ਹੈ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਨੇ ਜਿੱਥੇ ਪਹਿਲਾਂ ਹੀ ਵਿ ਰੋ ਧੀ ਪਾਰਟੀਆਂ ਨੂੰ ਸਸ਼ੋਪੰਜ ਦੀ ਸਥਿਤੀ ਵਿਚ ਖੜ੍ਹਾ ਕਰ ਦਿੱਤਾ ਸੀ, ਉੱਥੇ ਹੁਣ ਸੋਸ਼ਲ ਮੀਡੀਆ ਤੇ ਆਪ ਦੇ ਸੰਯੋਜਕ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਐਲਾਨ ਕਰਨ ਵਾਲੇ ਟਵੀਟ ਨੇ ਪੰਜਾਬ ਦੀ ਸਿਆਸਤ ਵਿਚ ਖਲਬਲੀ ਮਚਾ ਦਿੱਤੀ ਹੈ। ਇੱਥੇ ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਵਲੋਂ ਜਿੱਥੇ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਵਿ ਰੁੱ ਧ ਆਵਾਜ਼ ਚੁੱਕੀ ਜਾ ਰਹੀ ਸੀ, ਜਿਸ ਕਰਕੇ ਦੋਵੇਂ ਅਕਾਲੀ-ਭਾਜਪਾ ਗਠਜੋੜ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਸੀ, ਪ੍ਰੰਤੂ ਕੁਝ ਸਮੇਂ ਬਾਅਦ ਹੀ ਉਹ ਕਾਂਗਰਸ ਪਾਰਟੀ ਤੋਂ ਵੀ ਨਾਰਾਜ਼ ਚੱਲ ਰਹੇ ਸੀ। ਟਵੀਟ ਮੁਤਾਬਕ ਇਸ ਦਾ ਫਾਇਦਾ ਚੁੱਕਦੇ ਹੋਏ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਵਲੋਂ ਉਨ੍ਹਾਂ ਨੂੰ ਪਾਰਟੀ ਵਿਚ ਜਿੱਥੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ, ਉੱਥੇ ਇਕ ਖੁਸ਼ਹਾਲ ਤੇ ਬਿਹਤਰ ਪੰਜਾਬ ਬਣਾਉਣ ਲਈ ਨਵਜੋਤ ਸਿੰਘ ਸਿੱਧੂ ਨੂੰ ਆਉਣ ਵਾਲੀਆਂ ਵਿਧਾਨ ਸਭ