ਦੇਸ਼ ਦੀ ਵਿਗੜ ਰਹੀ ਅਰਥ ਵਿਵਸਥਾ ਨੂੰ ਲੈ ਕੇ ਡਾ. ਮਨਮੋਹਨ ਸਿੰਘ ਨੇ ਮੋਦੀ ਸਰਕਾਰ ਨੂੰ ਘੇਰਿਆ….

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਕਸਰ ਦੇਸ਼ ਦੀ ਵਿਗੜ ਰਹੀ ਅਰਥ ਵਿਵਸਥਾ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰਦੇ ਹਨ। ਇਸ ਵਾਰ ਉਨ੍ਹਾਂ ਫਿਰ

ਇਸ ਮੁੱਦੇ ‘ਤੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਸਵੀਕਾਰ ਨਹੀਂ ਕਰਦੀ ਕਿ ਅਰਥਵਿਵਸਥਾ ‘ਚ

ਮੰਦੀ ਦਾ ਦੌਰ ਹੈ। ਖਤਰਨਾਕ ਤਾਂ ਇਹ ਹੈ ਕਿ ਜਦ ਉਨ੍ਹਾਂ ਨੂੰ ਸਮੱਸਿਆ ਦਾ ਪਤਾ ਹੀ ਨਹੀਂ ਤਾਂ ਉਹ ਇਸ ਨੂੰ ਠੀਕ ਕਰਨ ਲਈ ਉਪਾਅ ਵੀ ਨਹੀਂ ਖੋਜ ਰਹੇ।

ਮਨਮੋਹਨ ਸਿੰਘ ਨੇ ਇਹ ਗੱਲ ਯੋਜਨਾ ਕਮਿਸ਼ਨ ਦੇ ਸਾਬਕਾ ਉਪ ਪ੍ਰਧਾਨ ਮੌਂਟੇਕ ਸਿੰਘ ਆਲੂਵਾਲੀਆਂ ਦੀ ਕਿਤਾਬ ‘ਬੈਕਸਟੇਜ: ਦ ਸਟੋਰੀ ਬਿਹਾਇੰਡ

ਇੰਡੀਆ ਹਾਈ ਗ੍ਰੋਥ ਈਅਰਸ’ ਦੇ ਲਾਂਚ ਮੌਕੇ ਕਹੀ। ਡਾ. ਮਨਮੋਹਨ ਸਿੰਘ ਮੁਤਾਬਕ ਮੌਂਟੇਕ ਸਿੰਘ ਨੇ ਆਪਣੀ ਕਿਤਾਬ ‘ਚ ਯੂਪੀਏ ਸਰਕਾਰ ਦੇ ਚੰਗੇ ਤੇ ਖਰਾਬ

ਕੰਮਾਂ ਬਾਰੇ ਲਿਖਿਆ ਹੈ।

ਡਾ. ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ‘ਤੇ ਹਮੇਸ਼ਾ ਚਰਚਾ ਹੁੰਦੀ ਰਹੇਗੀ ਪਰ ਮੌਜੂਦਾ ਸਰਕਾਰ ਤਾਂ ਮੰਦੀ ਦੇ ਦੌਰ ਨੂੰ ਮੰਨ ਹੀ ਨਹੀਂ ਰਹੀ। ਇਹ ਦੇਸ਼

ਲਈ ਚੰਗਾ ਨਹੀਂ ਹੈ। ਮੌਂਟੇਕ 2024-25 ਤੱਕ 5 ਟ੍ਰਿਲੀਅਨ ਡਾਲਰ ਹਾਸਲ ਕਰਨ ਦੇ ਸਰਕਾਰ ਦੇ ਦਾਅਵੇ ਨੂੰ ਸਕਾਰਾਤਮਕ ਸੋਚ ਦੱਸਦੇ ਹਨ। ਹਾਲਾਂਕਿ ਇਹ

ਗੱਲ ਸਮਝ ਨਹੀਂ ਆਉਂਦੀ ਕਿ ਤਿੰਨ ਸਾਲ ‘ਚ ਕਿਸਾਨਾਂ ਦੀ ਆਮਦਨੀ ਦੁੱਗਣੀ ਕਿਵੇਂ ਹੋਵੇਗੀ।

Comments

Popular posts from this blog

ਕੋਰੋਨਾ ਨਾਲ ਢਾਲ ਬਣ ਸਕਦਾ ਹੈ ਇਹ ਟੀਕਾ – WHO ਨੇ ਵੀ ਕੀਤਾ ਸਵੀਕਾਰ