canada will become punjab


ਭਵਿੱਖ 'ਚ ਕੈਨੇਡਾ ਬਣ ਜਾਏਗਾ ਪੰਜਾਬ, ਭਾਰਤ ਨਾਲੋਂ ਵੱਧ ਪੰਜਾਬੀ ਸੱਤ ਸਮੁੰਦਰੋਂ ਪਾਰ!

 ਬੜੀ ਤੇਜ਼ੀ ਨਾਲ ਪੰਜਾਬੀ ਰੰਗ ਵਿੱਚ ਰੰਗਿਆ ਜਾ ਰਿਹਾ ਹੈ। ਹੁਣ ਕਿਹਾ ਜਾਂਦਾ ਹੈ ਕਿ ਕੈਨੇਡਾ ਵਿੱਚ ਮਿੰਨੀ ਪੰਜਾਬ ਹੈ ਪਰ ਭਵਿੱਖ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਭਾਰਤ ਵਿੱਚ ਮਿੰਨੀ ਪੰਜਾਬ ਹੈ। ਇਨ੍ਹਾਂ ਤੱਥਾਂ 'ਤੇ ਮੋਹਰ ਤਾਜ਼ਾ ਅੰਕੜਿਆਂ ਨਾਲ ਲੱਗਦੀ ਹੈ। ਚਰਚਾ ਹੈ ਕਿ ਕੈਨੇਡਾ ਜਾਣ ਦਾ ਰੁਝਾਨ 400 ਫ਼ੀਸਦੀ ਵਧਿਆ ਹੈ। ਅੱਧੇ ਤੋਂ ਵੱਧ ਪੰਜਾਬ ਕੈਨੇਡਾ ਦੇ ਸ਼ਹਿਰਾਂ ਵਿੱਚ ਜਾ ਕੇ ਵੱਸ ਗਿਆ ਹੈ।


ਚੰਡੀਗੜ੍ਹ: ਕੈਨੇਡਾ ਬੜੀ ਤੇਜ਼ੀ ਨਾਲ ਪੰਜਾਬੀ ਰੰਗ ਵਿੱਚ ਰੰਗਿਆ ਜਾ ਰਿਹਾ ਹੈ। ਹੁਣ ਕਿਹਾ ਜਾਂਦਾ ਹੈ ਕਿ ਕੈਨੇਡਾ ਵਿੱਚ ਮਿੰਨੀ ਪੰਜਾਬ ਹੈ ਪਰ ਭਵਿੱਖ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਭਾਰਤ ਵਿੱਚ ਮਿੰਨੀ ਪੰਜਾਬ ਹੈ। ਇਨ੍ਹਾਂ ਤੱਥਾਂ 'ਤੇ ਮੋਹਰ ਤਾਜ਼ਾ ਅੰਕੜਿਆਂ ਨਾਲ ਲੱਗਦੀ ਹੈ। ਚਰਚਾ ਹੈ ਕਿ ਕੈਨੇਡਾ ਜਾਣ ਦਾ ਰੁਝਾਨ 400 ਫ਼ੀਸਦੀ ਵਧਿਆ ਹੈ। ਅੱਧੇ ਤੋਂ ਵੱਧ ਪੰਜਾਬ ਕੈਨੇਡਾ ਦੇ ਸ਼ਹਿਰਾਂ ਵਿੱਚ ਜਾ ਕੇ ਵੱਸ ਗਿਆ ਹੈ।

ਦਰਅਸਲ ਪੇਂਡੂ ਤੇ ਉਦਯੋਗਕ ਵਿਕਾਸ ਖੋਜ ਕੇਂਦਰ (ਕਰਿਡ) ਵੱਲੋਂ ਜਲੰਧਰ ਵਿੱਚ ਸੁਰੱਖਿਅਤ ਤੇ ਕਾਨੂੰਨੀ ਪਰਵਾਸ ਸਬੰਧੀ ਕਰਵਾਈ ਗਈ ਗੋਲ ਮੇਜ਼ ਕਾਨਫਰੰਸ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ। ਇਸ ਕਾਨਫਰੰਸ ਵਿੱਚ ਫਰਜ਼ੀ ਟਰੈਵਲ ਏਜੰਟਾਂ ਵੱਲੋਂ ਕੀਤੀ ਜਾ ਰਹੀ ਲੁੱਟ ਤੋਂ ਬਚਣ ਲਈ ਸੁਰੱਖਿਅਤ ਤੇ ਕਾਨੂੰਨੀ ਪਰਵਾਸ ’ਤੇ ਜ਼ੋਰ ਦਿੱਤਾ ਗਿਆ।


ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਨੇਡਾ ਦੇ ਇਮੀਗ੍ਰੇਸ਼ਨ, ਰਫਿਊਜੀ ਤੇ ਸਿਟੀਜ਼ਨਸ਼ਿਪ ਦੇ ਮਾਹਿਰ ਮਿਸਟਰ ਕ੍ਰਿਸਟੋਫਰ ਕੇਰ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਨੌਜਵਾਨਾਂ ਵਿੱਚ ਕੈਨੇਡਾ ਜਾਣ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਇਹ ਵਾਧਾ 400 ਫ਼ੀਸਦੀ ਤੱਕ ਜਾ ਪੁੱਜਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ, ਜੋ ਦੁਨੀਆਂ ਦੀ ਕੁੱਲ ਆਬਾਦੀ ਦਾ 2.3 ਫ਼ੀਸਦੀ ਹਨ, ਵੱਲੋਂ 60 ਫ਼ੀਸਦੀ ਪਰਵਾਸ ਕੈਨੇਡਾ ਲਈ ਕੀਤਾ ਜਾ ਚੁੱਕਾ ਹੈ।

Comments

Popular posts from this blog

ਕੋਰੋਨਾ ਨਾਲ ਢਾਲ ਬਣ ਸਕਦਾ ਹੈ ਇਹ ਟੀਕਾ – WHO ਨੇ ਵੀ ਕੀਤਾ ਸਵੀਕਾਰ