'ਸੋਨੇ' ਦੀ ਕਰੌਕਰੀ 'ਚ ਭੋਜਨ ਛਕਣਗੇ ਟਰੰਪ, 35 ਲੋਕਾਂ ਨੇ 3 ਹਫਤੇ 'ਚ ਕੀਤੀ ਤਿਆਰ


'ਸੋਨੇ' ਦੀ ਕਰੌਕਰੀ 'ਚ ਭੋਜਨ ਛਕਣਗੇ ਟਰੰਪ, 35 ਲੋਕਾਂ ਨੇ 3 ਹਫਤੇ 'ਚ ਕੀਤੀ ਤਿਆਰ


ਜੈਪੁਰ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਦਿਨਾਂ ਲਈ ਭਾਰਤ ਦੌਰੇ 'ਤੇ ਆਉਣਗੇ। ਉਨ੍ਹਾਂ ਦੇ ਸਵਾਗਤ ਲਈ ਦਿੱਲੀ ਤੇ ਅਹਿਮਦਾਬਾਦ ਵਿੱਚ ਤਿਆਰੀਆਂ ਜ਼ੋਰਾਂ 'ਤੇ ਹਨ। ਜੈਪੁਰ ਦੇ ਅਰੁਣ ਪਾਬੂਵਾਲ ਨੇ ਟਰੰਪ ਤੇ ਉਸ ਦੇ ਪਰਿਵਾਰ ਲਈ ਸੋਨੇ-ਚਾਂਦੀ ਨਾਲ ਪਲੇਟਿਡ ਕਰੌਕਰੀ ਤਿਆਰ ਕੀਤੀ ਹੈ। ਟਰੰਪ ਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਕਰੌਕਰੀ ਵਿੱਚ ਭੋਜਨ ਪਰੋਸਿਆ ਜਾਵੇਗਾ।

ਪਾਬੂਵਾਲ ਮੁਤਾਬਕ, ਟਰੰਪ ਤੇ ਉਸ ਦਾ ਪਰਿਵਾਰ ਦਿੱਲੀ ਰੁਕਣ ਦੌਰਾਨ ਇਸ ਵਿਸ਼ੇਸ਼ ਕਰੌਕਰੀ ਵਿੱਚ ਨਾਸ਼ਤਾ, ਦੁਪਹਿਰ ਦਾ ਖਾਣਾ ਤੇ ਰਾਤ ਦਾ ਖਾਣਾ ਖਾਣਗੇ। ਇਸ ਵਿੱਚ ਚਾਹ ਦੇ ਕੱਪ ਤੋਂ ਲੈ ਕੇ ਡ੍ਰਾਈਫਰੂਟਸ ਰੱਖਣ ਵਾਲੀ ਕਟਲਰੀ ਤੱਕ ਸ਼ਾਮਲ ਹੈ। ਨੈਪਕਿਨ ਪੇਪਰ ਰੱਖਣ ਲਈ ਨੈਪਕਿਨ ਸੈੱਟ ਵੀ ਤਿਆਰ ਕੀਤਾ ਗਿਆ ਹੈ।

ਇਨ੍ਹਾਂ 'ਤੇ ਟਰੰਪ ਦੇ ਪਰਿਵਾਰਕ ਮੈਂਬਰਾਂ ਦੇ ਨਾਮ ਲਿਖੇ ਹੋਏ ਹਨ। ਇਸ ਨੂੰ ‘ਟਰੰਪ ਕੁਲੈਕਸ਼ਨ’ ਨਾਮ ਦਿੱਤਾ ਗਿਆ ਹੈ। 35 ਲੋਕਾਂ ਦੀ ਟੀਮ ਨੇ ਇਸ ਨੂੰ ਲੱਗਪਗ 3 ਹਫਤਿਆਂ ਵਿੱਚ ਤਿਆਰ ਕੀਤਾ ਹੈ। ਵੱਖੋ-ਵੱਖਰੀਆਂ ਧਾਤਾਂ ਦੀ ਵਰਤੋਂ ਕਰਦਿਆਂ ਬਾਅਦ ਵਿੱਚ, ਉਨ੍ਹਾਂ ਨੂੰ ਸੋਨੇ-ਚਾਂਦੀ ਦੀ ਪਰਤ ਨਾਲ ਸਜਾਇਆ ਗਿਆ ਹੈ।

ਇਸ ਤੋਂ ਪਹਿਲਾਂ ਪਾਬੂਵਾਲ ਰਾਸ਼ਟਰਪਤੀ ਬਰਾਕ ਓਬਾਮਾ ਸਮੇਤ ਕਈ ਵੀਵੀਆਈਪੀ ਮਹਿਮਾਨਾਂ ਲਈ ਟੇਬਲਵੇਅਰ ਤਿਆਰ ਕਰ ਚੁੱਕਾ ਹੈ। ਇਸ ਤੋਂ ਇਲਾਵਾ, ਉਸ ਨੇ ਕ੍ਰਿਕਟ ਵਰਲਡ ਕੱਪ ਤੋਂ ਲੈ ਕੇ ਸੁੰਦਰਤਾ ਮੁਕਾਬਲੇ ਦੇ ਤਾਜ ਤਕ ਡਿਜ਼ਾਇਨ ਕੀਤਾ ਹਨ।

Comments

Popular posts from this blog

ਕੋਰੋਨਾ ਨਾਲ ਢਾਲ ਬਣ ਸਕਦਾ ਹੈ ਇਹ ਟੀਕਾ – WHO ਨੇ ਵੀ ਕੀਤਾ ਸਵੀਕਾਰ