Posts

ਆਖਰ ਮੋਦੀ ਨੇ ਕਿਉਂ ਕੀਤਾ 21ਵੀਂ ਸਦੀ ਦਾ ਸਭ ਤੋਂ ਵੱਡਾ ਪਾਗਲਪਨ!

Image
ਆਖਰ ਮੋਦੀ ਨੇ ਕਿਉਂ ਕੀਤਾ 21ਵੀਂ ਸਦੀ ਦਾ ਸਭ ਤੋਂ ਵੱਡਾ ਪਾਗਲਪਨ! ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਵੱਡੇ ਫੈਸਲਿਆਂ ਕਰਕੇ ਅਕਸਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਰਹਿੰਦੇ ਹਨ। ਇਹ ਵੀ ਸੱਚ ਹੈ ਕਿ ਉਹ ਆਪਣੀ ਅਲੋਚਨਾ ਦੀ ਬਹੁਤੀ ਪਰਵਾਹ ਵੀ ਨਹੀਂ ਕਰਦੇ ਤੇ ਥੋੜ੍ਹੇ ਸਮੇਂ ਬਾਅਦ ਹੋਰ ਫੈਸਲਾ ਲੈ ਕੇ ਸਭ ਨੂੰ ਹੈਰਾਨ ਕਰ ਦਿੰਦੇ ਹਨ। ਮੋਦੀ ਦਾ ਇੱਕ ਫੈਸਲਾ ਕਰ ਸੁਧਾਰਾਂ ਤਹਿਤ ਜੀਐਸਟੀ ਲਾਗੂ ਕਰਨਾ ਹੈ। ਕਾਂਗਰਸੀ ਲੀਡਰ ਇਸ ਨੂੰ ਗੱਭਰ ਸਿੰਘ ਟੈਕਸ ਦਾ ਨਾਂ ਦਿੰਦੇ ਹਨ ਪਰ ਬੀਜੇਪੀ ਲੀਡਰ ਤੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਇਸ ਨੂੰ 21ਵੀਂ ਸਦੀ ਦਾ ਸਭ ਤੋਂ ਵੱਡਾ ਪਾਗਲਪਨ ਕਰਾਰ ਦਿੱਤਾ ਹੈ। ਸੁਬਰਾਮਨੀਅਮ ਸਵਾਮੀ ਖੁਦ ਅਰਥਸ਼ਾਸ਼ਤਰੀ ਹਨ। ਇਸ ਲਈ ਉਨ੍ਹਾਂ ਦਾ ਬਿਆਨ ਵੱਡੇ ਅਰਥ ਰੱਖਦੇ ਹਨ। ਉਨ੍ਹਾਂ ਕਿਹਾ ਕਿ ਨਿਵੇਸ਼ਕਾਂ ਨੂੰ ਆਮਦਨ ਕਰ ਤੇ ਜੀਐਸਟੀ ਨਾਲ ਡਰਾਉਣਾ ਬੰਦ ਕੀਤਾ ਜਾਵੇ, ਇਹ ਜੀਐਸਟੀ ਬਹੁਤ ਵੱਡਾ ਪਾਗਲਪਨ ਹੈ। ਉਨ੍ਹਾਂ ਕਿਹਾ ਕਿ ਜੇ ਭਾਰਤ ਅਗਲੇ ਦਸ ਸਾਲ 10 ਫ਼ੀਸਦ ਦੀ ਵਿਕਾਸ ਦਰ ਫੜੇ ਤਾਂ ਚੀਨ ਤੋਂ ਅੱਗੇ ਲੰਘ ਜਾਵੇਗਾ ਤੇ ਨੰਬਰ ਇੱਕ ’ਤੇ ਬੈਠੇ ਅਮਰੀਕਾ ਲਈ ਚੁਣੌਤੀ ਪੇਸ਼ ਕਰੇਗਾ। ਸਵਾਮੀ ਨੇ ਕਿਹਾ ਕਿ ਮੁਸ਼ਕਲ ਇਹ ਹੈ ਕਿ ਲੋਕਾਂ ਕੋਲ ਖ਼ਰਚਣ ਲਈ ਪੈਸੇ ਹੀ ਨਹੀਂ ਹਨ, ਇਸ ਕਾਰਨ ਮੰਗ ਘਟੀ ਹੈ। ਆਰਥਿਕ ਚੱਕਾ ਵੀ ਜਾਮ ਹੋ ਕੇ ਚੱਲ ਰਿਹਾ ਹੈ। ਸਵਾਮੀ ਨੇ ਸਪੱਸ਼ਟ ਕਿਹਾ ਕਿ ਜੇ 10 ਫ਼ੀਸਦ ਦੀ ਦਰ ਹਾਸਲ ਕਰਨੀ ਹੈ ਤਾਂ ਜੀਡੀਪੀ ’ਚ...

ਟਰੰਪ ਦੇ ਭਾਰਤ ਆਉਣ ਤੋਂ ਪਹਿਲਾਂ ਖਾਲਿਸਤਾਨੀ ਗਰੁੱਪ ਨੇ ਵ੍ਹਾਈਟ ਹਾਊਸ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ

Image
ਟਰੰਪ ਦੇ ਭਾਰਤ ਆਉਣ ਤੋਂ ਪਹਿਲਾਂ ਖਾਲਿਸਤਾਨੀ ਗਰੁੱਪ ਨੇ ਵ੍ਹਾਈਟ ਹਾਊਸ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਨੂੰ ਭਾਰਤ ਆ ਰਹੇ ਹਨ। ਉਨ੍ਹਾਂ ਦਾ ਦੌਰਾ ਕਈ ਮਾਈਨਿਆਂ ਤੋਂ ਕਾਫੀ ਸੁਰਖੀਆਂ 'ਚ ਹੈ। ਇਸ ਦੇ ਨਾਲ ਹੀ ਹੁਣ ਖ਼ਬਰ ਹੈ ਕਿ ਖਾਲਿਸਤਾਨ ਸਮਰਥਕ ਸਮੂਹ ਸਿੱਖ ਫਾਰ ਜਸਟਿਸ ਦੇ ਇੱਕ ਵਫਦ ਨੇ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ। ਜਦਕਿ ਟਰੰਪ ਦੇ ਦੌਰੇ ਨੂੰ ਵੇਖਦੇ ਹੋਏ ਭਾਰਤ ਸਰਕਾਰ ਨੇ ਇਸ 'ਤੇ ਅਜੇ ਤਕ ਕੋਈ ਆਫੀਸ਼ੀਅਲ ਟਿੱਪਣੀ ਨਹੀਂ ਕੀਤੀ ਪਰ ਏਬੇਪੀ ਨਿਊਜ਼ ਨੂੰ ਸਰਕਾਰ ਦੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਭਾਰਤ ਨੂੰ ਇਸ ਤੋਂ ਨਿਰਾਸ਼ਾ ਹੋਈ ਹੈ। ਦੱਸ ਦਈਏ ਕਿ ਸਿੱਖ ਫਾਰ ਜਸਟਿਸ ਇੱਕ ਖਾਲੀਸਤਾਨ ਸਮਰਥਕ ਗਰੁਪ ਹੈ ਜੋ ਅਮਰੀਕਾ 'ਚ ਭਾਰਤ ਵਿਰੋਧੀ ਪ੍ਰੋਗ੍ਰਾਮ ਕਰਦਾ ਹੈ। ਹਾਲ ਹੀ 'ਚ ਮੋਦੀ ਦੀ ਅਮਰੀਕਾ ਦੌਰੇ ਸਮੇਂ ਇਸ ਗਰੁਪ ਨੇ ਕਈ ਥਾਂ ਮੋਦੀ ਖਿਲਾਫ ਨਾਰੇਬਾਜ਼ੀ ਕੀਤੀ ਸੀ।
Image
ਭਵਿੱਖ 'ਚ ਕੈਨੇਡਾ ਬਣ ਜਾਏਗਾ ਪੰਜਾਬ, ਭਾਰਤ ਨਾਲੋਂ ਵੱਧ ਪੰਜਾਬੀ ਸੱਤ ਸਮੁੰਦਰੋਂ ਪਾਰ!  ਬੜੀ ਤੇਜ਼ੀ ਨਾਲ ਪੰਜਾਬੀ ਰੰਗ ਵਿੱਚ ਰੰਗਿਆ ਜਾ ਰਿਹਾ ਹੈ। ਹੁਣ ਕਿਹਾ ਜਾਂਦਾ ਹੈ ਕਿ ਕੈਨੇਡਾ ਵਿੱਚ ਮਿੰਨੀ ਪੰਜਾਬ ਹੈ ਪਰ ਭਵਿੱਖ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਭਾਰਤ ਵਿੱਚ ਮਿੰਨੀ ਪੰਜਾਬ ਹੈ। ਇਨ੍ਹਾਂ ਤੱਥਾਂ 'ਤੇ ਮੋਹਰ ਤਾਜ਼ਾ ਅੰਕੜਿਆਂ ਨਾਲ ਲੱਗਦੀ ਹੈ। ਚਰਚਾ ਹੈ ਕਿ ਕੈਨੇਡਾ ਜਾਣ ਦਾ ਰੁਝਾਨ 400 ਫ਼ੀਸਦੀ ਵਧਿਆ ਹੈ। ਅੱਧੇ ਤੋਂ ਵੱਧ ਪੰਜਾਬ ਕੈਨੇਡਾ ਦੇ ਸ਼ਹਿਰਾਂ ਵਿੱਚ ਜਾ ਕੇ ਵੱਸ ਗਿਆ ਹੈ। ਚੰਡੀਗੜ੍ਹ: ਕੈਨੇਡਾ ਬੜੀ ਤੇਜ਼ੀ ਨਾਲ ਪੰਜਾਬੀ ਰੰਗ ਵਿੱਚ ਰੰਗਿਆ ਜਾ ਰਿਹਾ ਹੈ। ਹੁਣ ਕਿਹਾ ਜਾਂਦਾ ਹੈ ਕਿ ਕੈਨੇਡਾ ਵਿੱਚ ਮਿੰਨੀ ਪੰਜਾਬ ਹੈ ਪਰ ਭਵਿੱਖ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਭਾਰਤ ਵਿੱਚ ਮਿੰਨੀ ਪੰਜਾਬ ਹੈ। ਇਨ੍ਹਾਂ ਤੱਥਾਂ 'ਤੇ ਮੋਹਰ ਤਾਜ਼ਾ ਅੰਕੜਿਆਂ ਨਾਲ ਲੱਗਦੀ ਹੈ। ਚਰਚਾ ਹੈ ਕਿ ਕੈਨੇਡਾ ਜਾਣ ਦਾ ਰੁਝਾਨ 400 ਫ਼ੀਸਦੀ ਵਧਿਆ ਹੈ। ਅੱਧੇ ਤੋਂ ਵੱਧ ਪੰਜਾਬ ਕੈਨੇਡਾ ਦੇ ਸ਼ਹਿਰਾਂ ਵਿੱਚ ਜਾ ਕੇ ਵੱਸ ਗਿਆ ਹੈ। ਦਰਅਸਲ ਪੇਂਡੂ ਤੇ ਉਦਯੋਗਕ ਵਿਕਾਸ ਖੋਜ ਕੇਂਦਰ (ਕਰਿਡ) ਵੱਲੋਂ ਜਲੰਧਰ ਵਿੱਚ ਸੁਰੱਖਿਅਤ ਤੇ ਕਾਨੂੰਨੀ ਪਰਵਾਸ ਸਬੰਧੀ ਕਰਵਾਈ ਗਈ ਗੋਲ ਮੇਜ਼ ਕਾਨਫਰੰਸ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ। ਇਸ ਕਾਨਫਰੰਸ ਵਿੱਚ ਫਰਜ਼ੀ ਟਰੈਵਲ ਏਜੰਟਾਂ ਵੱਲੋਂ ਕੀਤੀ ਜਾ ਰਹੀ ਲੁੱਟ ਤੋਂ ਬਚਣ ਲਈ ਸੁਰੱਖਿਅਤ ਤੇ ਕਾਨੂੰਨੀ ਪਰ...
Image
ਸਿੱਧੂ ਮੁਸੇਵਾਲਾ ‘ਤੇ ਮੁੜ ਮੁਸੀਬਤ, ਜਾਣੋ ਹੁਣ ਕੀ ਪਿਆ ਪੁਆੜਾ….. ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਆਏ ਦਿਨ ਨਵੀਆਂ ਮੁਸ਼ਕਲਾਂ  ‘ ਚ ਫਸਦਾ ਰਹਿੰਦਾ ਹੈ। ਇਸ ਵਾਰ ਉਸ ਖਿਲਾਫ ਪੰਜਾਬ ਪੁਲਿਸ ਨੇ ਲੁੱਕ ਆਊਟ ਸਰਕੁਲਰ ਜਾਰੀ ਕੀਤਾ ਹੈ। ਇਸ ਤਹਿਤ ਉਹ ਦੇਸ਼ ਛੱਡ ਕੇ ਨਹੀਂ ਜਾ ਸਕਦਾ ਤੇ ਕੀਤੇ ਜਾਣ ਤੋਂ ਪਹਿਲਾਂ ਉਸ ਨੂੰ ਅਦਾਲਤ ਤੋਂ ਇਜਾਜ਼ਤ ਲੈਣੀ ਪਵੇਗੀ। ਖ਼ਬਰਾਂ ਹਨ ਕਿ ਇਸ ਨੋਟਿਸ  ‘ ਚ ਗਾਇਕ ਮਨਕੀਰਤ ਔਲਖ ਦਾ ਨਾਂ ਵੀ ਸ਼ਾਮਲ ਹੈ। ਜੇਕਰ ਅਜਿਹਾ ਹੋਇਆ ਹੈ ਤਾਂ ਗਾਇਕਾਂ ਦੇ ਵਿਦੇਸ਼ਾਂ  ‘ ਚ ਹੋਣ ਵਾਲੇ ਸ਼ੋਅਜ਼  ‘ ਤੇ ਇਸ ਦਾ ਸਿੱਧਾ ਅਸਰ ਪੈ ਸਕਦਾ ਹੈ। ਹਥਿਆਰਾਂ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਉਣ ਵਾਲੇ ਮਾਮਲੇ ਨੂੰ ਲੈ ਕੇ ਇਨ੍ਹਾਂ ਦੇ ਖਿਲਾਫ ਕੇਸ ਦਰਜ ਹੋਇਆ ਸੀ ,  ਜਿਸ ਤੋਂ ਬਾਅਦ ਇ ਨ੍ਹਾਂ  ਗਾਇਕਾਂ ਨੇ ਅਗਾਊਂ ਜ਼ਮਾਨਤ ਲੈ ਲਈ  ਸੀ। ਹੁਣ ਪੰਜਾਬ ਪੁਲਿਸ ਮਾਨਸਾ ਨੇ ਇਨ੍ਹਾਂ ਦੋਨਾਂ ਕਲਾਕਾਰਾਂ ਦਾ ਲੁਕਆਊਟ  ਸਰਕੂਲਰ  ਜਾਰੀ ਕਰ ਦਿੱਤਾ ਹੈ ।  ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਹੁਕਮਾਂ ਤੋਂ ਬਾਅਦ ਮਾਨਸਾ  ਪੁਲਿਸ  ਨੇ ਇਹ ਕਾਰਵਾਈ ਕੀਤੀ ਹੈ ।
Image
ਦੇਸ਼ ਦੀ ਵਿਗੜ ਰਹੀ ਅਰਥ ਵਿਵਸਥਾ ਨੂੰ ਲੈ ਕੇ ਡਾ. ਮਨਮੋਹਨ ਸਿੰਘ ਨੇ ਮੋਦੀ ਸਰਕਾਰ ਨੂੰ ਘੇਰਿਆ…. ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਕਸਰ ਦੇਸ਼ ਦੀ ਵਿਗੜ ਰਹੀ ਅਰਥ ਵਿਵਸਥਾ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰਦੇ ਹਨ। ਇਸ ਵਾਰ ਉਨ੍ਹਾਂ ਫਿਰ ਇਸ ਮੁੱਦੇ ‘ਤੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਸਵੀਕਾਰ ਨਹੀਂ ਕਰਦੀ ਕਿ ਅਰਥਵਿਵਸਥਾ ‘ਚ ਮੰਦੀ ਦਾ ਦੌਰ ਹੈ। ਖਤਰਨਾਕ ਤਾਂ ਇਹ ਹੈ ਕਿ ਜਦ ਉਨ੍ਹਾਂ ਨੂੰ ਸਮੱਸਿਆ ਦਾ ਪਤਾ ਹੀ ਨਹੀਂ ਤਾਂ ਉਹ ਇਸ ਨੂੰ ਠੀਕ ਕਰਨ ਲਈ ਉਪਾਅ ਵੀ ਨਹੀਂ ਖੋਜ ਰਹੇ। ਮਨਮੋਹਨ ਸਿੰਘ ਨੇ ਇਹ ਗੱਲ ਯੋਜਨਾ ਕਮਿਸ਼ਨ ਦੇ ਸਾਬਕਾ ਉਪ ਪ੍ਰਧਾਨ ਮੌਂਟੇਕ ਸਿੰਘ ਆਲੂਵਾਲੀਆਂ ਦੀ ਕਿਤਾਬ ‘ਬੈਕਸਟੇਜ: ਦ ਸਟੋਰੀ ਬਿਹਾਇੰਡ ਇੰਡੀਆ ਹਾਈ ਗ੍ਰੋਥ ਈਅਰਸ’ ਦੇ ਲਾਂਚ ਮੌਕੇ ਕਹੀ। ਡਾ. ਮਨਮੋਹਨ ਸਿੰਘ ਮੁਤਾਬਕ ਮੌਂਟੇਕ ਸਿੰਘ ਨੇ ਆਪਣੀ ਕਿਤਾਬ ‘ਚ ਯੂਪੀਏ ਸਰਕਾਰ ਦੇ ਚੰਗੇ ਤੇ ਖਰਾਬ ਕੰਮਾਂ ਬਾਰੇ ਲਿਖਿਆ ਹੈ। ਡਾ. ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ‘ਤੇ ਹਮੇਸ਼ਾ ਚਰਚਾ ਹੁੰਦੀ ਰਹੇਗੀ ਪਰ ਮੌਜੂਦਾ ਸਰਕਾਰ ਤਾਂ ਮੰਦੀ ਦੇ ਦੌਰ ਨੂੰ ਮੰਨ ਹੀ ਨਹੀਂ ਰਹੀ। ਇਹ ਦੇਸ਼ ਲਈ ਚੰਗਾ ਨਹੀਂ ਹੈ। ਮੌਂਟੇਕ 2024-25 ਤੱਕ 5 ਟ੍ਰਿਲੀਅਨ ਡਾਲਰ ਹਾਸਲ ਕਰਨ ਦੇ ਸਰਕਾਰ ਦੇ ਦਾਅਵੇ ਨੂੰ ਸਕਾਰਾਤਮਕ ਸੋਚ ਦੱਸਦੇ ਹਨ। ਹਾਲਾਂਕਿ ਇਹ ਗੱਲ ਸਮਝ ਨਹੀਂ ਆਉਂਦੀ ਕਿ ਤਿੰਨ ਸਾਲ ‘ਚ ਕਿਸਾਨਾਂ ਦੀ ਆਮਦਨ...
Image
ਭਾਜਪਾ 'ਤੇ 'ਨਿਰਭਰਤਾ' ਘਟਾਉਣ ਦੇ ਰੌਂਅ 'ਚ ਸੁਖਬੀਰ ਬਾਦਲ: ਬਸਪਾ ਨਾਲ 'ਸਿਆਸੀ ਗਲਵਕੜੀ' ਦੇ ਚਰਚੇ! ਚੰਡੀਗੜ੍ਹ : ਭਾਜਪਾ ਵਲੋਂ ਵਾਰ ਵਾਰ ਦਿਤੇ ਗਏ ਸਿਆਸੀ ਝਟਕਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਵੀ ਹੋਸ਼ ਟਿਕਾਣੇ ਲਿਆ ਦਿਤੀ ਹੈ। ਦਿੱਲੀ ਵਿਚ ਲੱਗੇ ਵੱਡੇ ਸਿਆਸੀ ਝਟਕੇ ਤੋਂ ਬਾਅਦ ਭਾਵੇਂ ਹੀ ਭਾਜਪਾ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਪਰੋਸਣ ਦੇ ਰਾਹ ਪਈ ਹੋਈ ਹੈ, ਪਰ ਅਕਾਲੀ ਦਲ ਹੁਣ ਪੂਰੀ ਤਰ੍ਹਾਂ ਭਾਜਪਾ 'ਤੇ ਨਿਰਭਰ ਹੋਣ ਦੇ ਮੂੜ ਵਿਚ ਨਹੀਂ ਹੈ।  ਸਿਆਸੀ ਗਲਿਆਰਿਆਂ 'ਤੇ ਤਿਰਛੀ ਨਜ਼ਰ ਰੱਖਣ ਵਾਲਿਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੇ ਅੰਦਰਖਾਤੇ ਬਸਪਾ ਨਾਲ ਹੱਥ ਮਿਲਾਉਣ ਦੀ ਕਵਾਇਦ ਸ਼ੁਰੂ ਕਰ ਦਿਤੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਟੇਕ ਹੁਣ ਪੰਜਾਬ ਅੰਦਰਲੇ ਵੱਡੇ ਦਲਿਤ ਵੋਟ ਬੈਂਕ 'ਤੇ ਹੈ। ਭਾਜਪਾ ਜ਼ਰੀਏ ਉਸ ਨੂੰ ਹਿੰਦੂ ਵੋਟਾਂ ਦਾ ਹੋਣ ਵਾਲਾ ਫ਼ਾਇਦਾ ਹੁਣ ਬਸਪਾ ਨਾਲ ਗਾਟੀ ਪੈ ਜਾਣ ਦੀ ਸੂਰਤ 'ਚ ਦਲਿਤ ਵੋਟਾਂ ਤੋਂ ਪੂਰਾ ਹੁੰਦਾ ਦਿਸ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਲਈ ਇਹ ਕੋਈ ਨਵਾਂ ਰਸਤਾ ਵੀ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਕ ਵਾਰ ਸਾਲ 1996 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਬਸਪਾ ਨਾਲ ਰਲ ਕੇ ਚੋਣ ਮੈਦਾਨ ਅੰਦਰ ਕੁੱਦ ਚੁੱਕਾ ਹੈ। ਉਸ ਸਮੇਂ ਅਕਾਲੀ-ਬਸਪਾ ਗਠਜੋੜ ਨੇ 11 ਸੀਟਾਂ 'ਤੇ ਹੂਝਾਫੇਰੂ ਜਿੱਤ ਦਰਜ ਕੀਤੀ ਸੀ, ਜਿਸ ਵਿਚੋਂ 8 ਐਮਪੀ ਸ਼੍ਰੋਮਣੀ ਅਕਾਲੀ ਦਲ ਦੇ ਸਨ। ਉਸ ...
Image
ਗੈਸ ਸਿਲੰਡਰ ਲੈਣ ਵਾਲਿਆਂ ਨੂੰ ਵੱਡਾ ਝੱਟਕਾ ਹੋ ਗਿਆ ਏਹ ਐਲਾਨ ਕੁਝ ਸਮਾਂ ਪਹਿਲਾਂ ਹੀ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿਚ ਰਾਤੋ ਰਾਤ ਵਾਧੇ ਤੋਂ ਬਾਅਦ ਹੁਣ ਤੁਹਾਡੀ ਜੇਬ ਅਤੇ ਰਸੋਈ ਬਜਟ ਦਾ ਬੋਝ ਵੱਧ ਸਕਦਾ ਹੈ। ਖ਼ਬਰ ਇਹ ਹੈ ਕਿ ਹੁਣ ਉਪਭੋਗਤਾ ਵਾਲੇ ਗੈਸ ਸਿਲੰਡਰ ‘ਤੇ ਪਹਿਲਾਂ ਨਾਲੋਂ ਜ਼ਿਆਦਾ ਕੀਮਤ ਚੁਕਾਉਣੀ ਪੈ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਸਰਕਾਰ ਸਬਸਿਟੀ ਦੇ ਬੋਝ ਨੂੰ ਘੱਟ ਕਰਨ ਲਈ ਪੈਟਰੋਲੀਅਮ ਕੰਪਨੀਆਂ ਨੂੰ ਹਰ ਮਹੀਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ ਇਜ਼ਾਫਾ ਕਰਨ ਦੀ ਇਜਾਜ਼ਤ ਦੇਣ ‘ਤੇ ਵਿਚਾਰ ਕਰ ਰਹੀ ਹੈ।ਹਾਲਾਂਕਿ ਅਜੇ ਵਧਾਈ ਜਾ ਣ ਹਾਲਾਂਕਿ ਵਾਲੀ ਰਕਮ ਤੈਅ ਨਹੀਂ ਕੀਤੀ ਗਈ ਪਰ ਇਹ ਫੈਸਲਾ ਹੁੰਦਾ ਹੈ ਤਾਂ ਹਰ ਮਹੀਨੇ 4 ਤੋਂ 5 ਰੁਪਏ ਪ੍ਰਤੀ ਸਿਲੰਡਰ ਦੀ ਕੀਮਤ ਵਿਚ ਵਾਧਾ ਹੋ ਸਕਦਾ ਹੈ। ਫਿਲਹਾਲ ਇਸ ਜਾਣਕਾਰੀ ਨੂੰ ਲੈ ਕੇ ਕੋਈ ਅਧਿਕਾਰਿਤ ਬਿਆਨ ਨਹੀਂ ਆਇਆ ਪਰ ਫਰਵਰੀ ਵਿਚ ਹੀ ਬਿਨਾ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਵਿਚ 145 ਰੁਪਏ ਦੇ ਵਾਧੇ ਤੋਂ ਬਾਅਦ ਇਸ ਦੀ ਅਸ਼ੰਕਾ ਵਧਦੀ ਨਜ਼ਰ ਆ ਰਹੀ ਹੈ। ਫਿਲਹਾਲ ਇਸ ਨੂੰ ਲੈ ਕੇ ਸਰਕਾਰ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਮੀਡੀਆ ਨੂੰ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਤੋਂ ਮਿਲੀਆਂ ਖ਼ਬਰਾਂ ਮੁਤਾਬਕ ਘਰੇਲੂ ਗੈਸ ਦੀਆਂ ਕੀਮਤਾਂ ਦੀ ਸਮੀਖਿਆ ਇਸ ਸਾਲ ਜ਼ਿਆਦਾ ਜ਼ਰੂਰੀ ਹੋ ਗਈ ਹੈ ਕਿਉਂਕਿ ਹਰ ਸਿਲੰਡਰ ‘ਤੇ ਮਿਲਣ ਵਾਲੀ ਸਬਸਿਡੀ ਦੁੱਗਣੇ ਪੱਧਰ ‘ਤੇ ਪਹੁੰਚ ਗਈ ਹੈ। ...